SFS 2nd Conference

SFS 2nd Conference

Wednesday, March 1, 2017

ਵਿਦਿਆਰਥੀਆਂ ਦੇ ਨਾਂ ਸੁਨੇਹਾ



25 ਤਰੀਖ ਨੂੰ SFS ਨੇ ਰਾਮਜਸ ਕਾਲਜ ਅੰਦਰ ABVP ਵੱਲੋਂ ਕੀਤੀ ਗੁੰਡਾਗਰਦੀ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨ ਦੌਰਾਨ ਮੋਦੀ ਸਰਕਾਰ ਵੱਲੋਂ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀ ਤਹਿਤ ਯੂਂਨੀਵਰਸਿਟੀਆਂ ਦੇ ਫੰਡਾਂ ਵਿੱਚ ਕਟੌਤੀ ਦੀ ਗੱਲ ਕੀਤੀ ਗਈ | ਨਾਲ ਹੀ ਕਾਰਪੋਰੇਟਾਂ ਦੇ ਮੁਨਾਫੇ ਲਈ ਮੁਲਕ ਅੰਦਰ ਲੋਕ-ਵਿਰੋਧੀ ਨੀਤੀਆਂ ਜਿਵੇਂ ਨੋਟਬੰਦੀ, ਬਹੁਕੌਮੀ ਕੰਪਨੀਆਂ ਦੇ ਮੁਨਾਫੇ ਲਈ ਆਦਿਵਾਸੀਆਂ ਦਾ ਉਜਾੜਾ, ਅਰਧ-ਸੈਨਿਕ ਬਲਾਂ ਵੱਲੋਂ ਆਦਿਵਾਸੀ ਔਰਤਾਂ ਦੇ ਬਲਾਤਕਾਰਾਂ ਦੀਆਂ ਘਟਨਾਵਾਂ (NHRC ਦੀ ਰਿਪੋਰਟ ਮੁਤਾਬਿਕ), ਕਸ਼ਮੀਰ ਦੇ ਲੋਕਾਂ ਤੇ ਪੈਲੇਟ ਗੰਨਾਂ ਨਾਲ ਹਮਲੇ, ਕਿਸਾਨੀ ਦੀ ਬਿਗੜਦੀ ਹਾਲਤ ਅਤੇ ਖੁਦਕੁਸ਼ੀਆਂ ਦੀ ਗੱਲ ਕੀਤੀ ਗਈ | ਦੱਸਿਆ ਗਿਆ ਕਿ ਕਿਵੇਂ ਮੋਦੀ ਸਰਕਾਰ ਲਗਾਤਾਰ ਵਿਦੇਸ਼ੀ ਬੈਂਕਾਂ-ਕੰਪਨੀਆਂ ਅਤੇ ਮੁਲਕ ਅੰਦਰਲੇ ਕਾਰਪੋਰੇਟਾਂ ਦੇ ਇਸ਼ਾਰੇ 'ਤੇ ਦੇਸ਼ ਕੁਦਰਤੀ ਵਸੀਲਿਆਂ ਨੂੰ ਵੇਚ ਰਹੀ ਹੈ। ਮੁਲਕ ਅੰਦਰ ਫਿਰਕਾਪ੍ਰਸਤੀ ਦਾ ਮਾਹੌਲ ਬਣਾ ਆਪਸ ’ਚ ਲੜਾਉਣ ਦੀਆਂ ਸਾਜਿਸ਼ਾਂ ਦੀ ਵੀ ਗੱਲ ਕੀਤੀ ਗਈ |
ਹੁਣ ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਜੇ ਕੋਈ ਵਿਦਿਅਕ ਅਦਾਰਿਆਂ ਵਿੱਚ ਇਹਨਾਂ ਮੁੱਦਿਆਂ 'ਤੇ ਬੋਲਦਾ ਹੈ ਤਾਂ ਸਰਕਾਰ ਦੀ ਦਲਾਲ ABVP ਦੇਸ਼-ਧਰੋਹੀ ਦੇ ਤਗਮੇ ਵੰਡਣ ਲੱਗ ਜਾਂਦੀ ਹੈ।
ਤਾਰੀਖ 27 ਫ਼ਰਵਰੀ ਨੂੰ ਪੰਜਾਬ ਯੂਨੀਵਰਸਿਟੀ ਵਿਚ ਵੀ ABVP ਨੇ SFS ਨੂੰ ਦੇਸ਼-ਵਿਰੋਧੀ ਐਲਾਨਣ ਲਈ ਨੇ Stu-C ਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ | ਇਸ ਦੋਰਾਨ ਹੰਗਾਮਾ ਕਰਨ ਅਤੇ SFS ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ABVP ਵੱਲੋਂ Zee News ਤੇ ਹੋਰਾਂ ਟੀ.ਵੀ ਚੈਨਲਾਂ ਨੂੰ ਪਹਿਲਾਂ ਹੀ ਬੁਲਾਇਆ ਗਿਆ | ਟੀ.ਵੀ ਪਤਰਕਾਰਾਂ ਨੇ ਫੋਨ ਕਰ SFS ਦੇ ਆਗੂਆਂ ਨੂੰ ਬਹਿਸ ਦੋਰਾਨ ਆਪਣਾ ਪੱਖ ਰੱਖਣ ਲਈ ਸੱਦਿਆ | ਪਰ ਜਦੋਂ SFS ਦੇ ਆਗੂ ਉੱਥੇ ਗਏ ਅਤੇ ਆਪਣੇ ਵਿਚਾਰ ਰੱਖਣ ਲੱਗੇ ਤਾਂ ABVP ਨੇ ਰੋਲਾ-ਰੱਪਾ ਸ਼ੁਰੂ ਕਰ ਦਿੱਤਾ ਅਤੇ ਗਾਲੀ-ਗਲੋਚ ਤੇ ਉੱਤਰ ਆਏ | ਦੇਖਦੇ ਹੀ ਦੇਖਦੇ ABVP ਨੇ ਆਪਣਾ ਗੁੰਡਾ ਰੂਪ ਧਾਰਨ ਕਰ ਲਿਆ ਅਤੇ ਸਾਡੇ ਸਾਥੀਆ ਤੇ ਸਰੀਰਿਕ ਹਮਲਾ ਸ਼ੁਰੂ ਕੀਤਾ |
ਆਪਣੀ ਸਵੈ-ਰੱਖਿਆ ਲਈ SFS ਨੇ ਗੁੰਡਾਗਰਦੀ ਦਾ ਡੱਟਵਾਂ ਜਵਾਬ ਦਿੱਤਾ| ਇਸ ਦੋਰਾਨ ਪੁਲਿਸ ਨੇ ਝੜਪ ਨੂੰ ਰੋਕਣ ਲਈ ਦਾਖ਼ਲਅੰਦਾਜ਼ੀ ਕਰਦਿਆਂ ਕੁਲ 8 ਬੰਦਿਆਂ ਨੂੰ ਗਿਰਫ਼ਤਾਰ ਕਰ ਲਿਆ | ABVP ਦੀ ਦਲਾਲ ਗੁੰਡਾਗਰਦੀ ਵਾਲੀ ਭੂਮਿਕਾ ਤੋਂ ਅਸੀਂ ਜਾਣੂੰ ਹੀ ਹਾਂ ਜੋ ਫੀਸਾਂ ਦੇ ਵਾਧੇ, ਫੰਡ ਕਟੌਤੀ ਅਤੇ ਸਮਾਜ ਦੇ ਮੁੱਦਿਆਂ ਤੇ ਸਿਰਫ ਭਾਜਪਾ ਸਰਕਾਰ ਦੀ ਕਠਪੁਤਲੀ ਦੀ ਹੀ ਭੂਮਿਕਾ ਨਿਭਾਉਂਦੀ ਹੈ |   
ਇਸ ਦੋਰਾਨ ਆਪਣੇ ਕੈਪਸ ਅੰਦਰ ਸ਼ਾਂਤੀ ਬਣਾਏ ਰੱਖਣ ਦੀ ਮੁਹਿਮ ਨੂੰ ਵੀ ਪ੍ਰਚਾਰਿਆ ਜਾ ਰਿਹਾ ਹੈ| SFS ਹਮੇਸ਼ਾ ਤੋਂ ਹੀ ਕੈਂਪਸ ਅੰਦਰ ਇੱਕ ਉਸਾਰੂ ਮਾਹੌਲ ਬਣਾਉਣ ਲਈ ਯਤਨਸ਼ੀਲ ਰਹੀ ਹੈ | ਔਰਤਾਂ ਦੀ ਬਰਾਬਰੀ, ਪੈਸੇ ਅਤੇ ਗੁੰਡਾਗਰਦੀ ਦੀ ਵੋਟਾਂ ਵਿਚ ਵਰਤੋਂ, ਕਾਰਾਂ ਗੱਡੀਆਂ ਬੰਦ ਕਰਨ ਲਈ ਸੰਘਰਸ਼ ਅਤੇ ਫੀਸਾਂ ਵਿੱਚ ਵਾਧੇ ਦਾ ਵਿਰੋਧ ਆਦਿ ਉਦਾਹਰਣਾਂ ਕਿਸੇ ਤੋਂ ਲੁਕੀਆਂ ਨਹੀਂ | ਪਰ ਯੂਨੀਵਰਸਿਟੀ ਵਿੱਚ ਸਿਵਿਆਂ ਵਿਚਲੀ ਮੁਰਦਾ ਸ਼ਾਂਤੀ ਦੇ ਅਸੀਂ ਹਾਮੀ ਨਹੀਂ ਜਿੱਥੇ ਬੋਲਣ ਦੀ ਆਜ਼ਾਦੀ ਨਾ ਹੋਵੇ, ਜਿੱਥੇ ਕਿਸਾਨ ਖੁਦਕੁਸ਼ੀ, ਮਜ਼ਦੂਰ ਦੀ ਲੁੱਟ, ਇਨਕਲਾਬ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ  ਗੱਲ ਕਰਨ ਲਈ ਜਗ੍ਹਾ ਨਾ ਹੋਵੇ | ਸਾਡੇ ਲਈ ਯੂਨੀਵਰਸਿਟੀ ਦਾ ਮਤਲਬ ਅਜਿਹੀ ਜਗ੍ਹਾ ਜਿੱਥੇ ਅਸੀਂ ਬਰਾਬਰੀ ਅਤੇ ਨਿਆਂ ਵਾਲੇ ਲੁੱਟ ਰਹਿਤ ਸਮਾਜ ਨੂੰ ਬਣਾਉਣ ਲਈ ਯਤਨ ਕਰੀਏ |
ਅਸੀਂ ਸਾਰੇ ਵਿਦਿਆਰਥੀਆਂ ਨੂੰ ਇਹ ਅਪੀਲ  ਕਰਦੇ ਹਾਂ ਕਿ ਆਓ ਕਾਰਪੋਰੇਟਾਂ ਅਤੇ ਬਾਹਰਲੀਆਂ ਕੰਪਨੀਆਂ ਦੀ ਦਲਾਲੀ ਕਰ ਦੇਸ਼ ਨੂੰ ਵੇਚਣ ਵਾਲੀ ਸਰਕਾਰ ਦੀ ਕਠਪੁਤਲੀ ABVP ਦਾ ਵਿਰੋਧ ਕਰੀਏ |
ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਯੂਨੀਵਰਸਿਟੀ ਅੰਦਰ ਇੱਕ ਉਸਾਰੂ ਮਾਹੌਲ ਉਸਾਰਨ ਲਈ ਇੱਕਜੁਟ ਹੋਈਏ !

ਇਨਕਲਾਬ ਜ਼ਿੰਦਾਬਾਦ !!       ਫਾਸ਼ੀਵਾਦ ਮੁਰਦਾਬਾਦ !!       ਸਾਮਰਾਜਵਾਦ ਮੁਰਦਾਬਾਦ !!