SFS 2nd Conference

SFS 2nd Conference

Tuesday, January 26, 2016

ਵਾਅਦਿਆਂ ਤੋਂ ਮੁਕੱਰ ਰਹੇ ਪੀ. ਯੂ. ਪ੍ਰਸ਼ਾਸਨ ਵਿਰੁੱਧ ਆਪਣੇ ਹੱਕਾਂ ਲਈ ਸੰਘਰਸ਼ ਨੂੰ ਤੇਜ਼ ਕਰੋ !




ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ਨੂੰ ਕਈ ਤਰਾਂ ਦੀਆਂ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ |ਇਹਨਾਂ ਮਸਲਿਆਂ ਨੂੰ ਲੈ ਕੇਪਿਛਲੇ ਸਮੈਸਟਰ ਦੀ ਸ਼ੁਰੂਆਤ ਵਿੱਚ ਹੀ ਵਿਦਿਆਰਥੀਆਂ ਵੱਲੋਂ ਸੰਘਰਸ਼ ਕੀਤਾ ਗਿਆ | ਪ੍ਰਸ਼ਾਸਨ ਵੱਲੋਂ ਮੰਗਾਂ ਤਾਂ ਮੰਨ ਲਈਆਂ ਗਈਆਂ ਪਰ ਕਦੇ ਅਮਲ ਨਹੀਂ ਕੀਤਾ ਗਿਆ ਜਾਂ ਫਿਰ ਅਧੂਰਾ ਛੱਡ ਦਿੱਤਾ ਗਿਆ|

ਅਧਿਕਾਰੀ ਕੈਂਪਸ ਵਿੱਚ ਵਿਦਿਅਕ ਮਾਹੌਲ ਸਥਾਪਿਤ ਕਰਨ ਦੇ ਦਾਅਵੇ ਕਰਦੇ ਹਨ | ਪਰ ਇਸ ਲਈ ਜੋ ਕਦਮ ਪ੍ਰਸ਼ਾਸਨ ਨੂੰ ਚੁੱਕਣੇ ਚਾਹੀਦੇ ਹਨ, ਵਿਦਿਆਰਥੀਆਂ ਨੂੰ ਉਹਨਾਂ ਲਈ ਸੰਘਰਸ਼ ਕਰਨਾ ਪੈਂਦਾ ਹੈ | ਕੈਂਪਸ ‘ਚ VIP culture ਨੂੰ ਠੱਲ ਪਾਉਣ ਅਤੇ ਵਿਦਿਅਕ ਮਾਹੌਲ ਨੂੰ ਕਾਇਮ ਕਰਨ ਲਈ 4-wheeler ਬੰਦ ਕਰਨ ਦੀ ਮੰਗ ਉਠਾਈ ਗਈਸੀ | ਇਸ ਮੁੱਦੇ ‘ਤੇ ਵਿਦਿਆਰਥੀਆਂ ਦੀ ਰਾਏ ਲੈਣ ਲਈ ਪ੍ਰਸ਼ਾਸਨ ਨੇ referendum ਕਰਵਾਇਆ ਜਿਸ ਵਿੱਚ 4-wheeler ਬੰਦ ਕਰਨ ਦੇ ਹੱਕ ਵਿੱਚ ਸਪਸ਼ਟ ਬਹੁਮਤ ਆਇਆ | ਪਰ ਪ੍ਰਸ਼ਾਸਨ ਨੇ ਅਜੇ ਤੱਕ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ| ਪਹਿਲਾਂ ਇੱਕ ‘ਪਾਰਕਿੰਗ ਕਮੇਟੀ’ ਬਣਾ ਕੇ ਇਸ ਮਾਮਲੇ ਨੂੰ ਟ੍ਰੈਫਿਕ ਕਾਬੂ ਕਰਨ ਤੱਕ ਘਟਾਉਣ ਦੀ ਕੋਸ਼ਿਸ ਕੀਤੀ ਪਰ ਉਹ ਵੀ ਅਮਲ ਵਿੱਚ ਨਹੀਂ ਲਿਆਂਦਾ ਗਿਆ| ਅਸਲ ਵਿੱਚ ਪ੍ਰਸ਼ਾਸਨ ਦੇ ਚੰਗਾ ਮਾਹੌਲ ਬਣਾਉਣ ਦੇ ਦਾਅਵਿਆਂ ‘ਤੇ ਵੀ ਸ਼ੱਕ ਹੁੰਦਾ ਹੈ|
‘Sexual Harassment’ ਦੇ ਮੁੱਦੇ ‘ਤੇ ਵੀ ਸੰਘਰਸ਼ ਹੋਇਆ ਅਤੇ PUCASH (Panjab University committee against Sexual Harassment) ਦੇਜਮਹੂਰੀਕਰਨ ਦੀ ਮੰਗ ਰੱਖੀ ਗਈ | ਇਕ Consultative Committeeਬਣਾਉਣ ‘ਤੇ ਸਹਿਮਤੀ ਹੋਈ | ਹਰ ਹੋਸਟਲ ਵਿੱਚੋਂ ਚੋਣਾ ਰਾਹੀਂਲੜਕੀਆਂਦੀ ਇੱਕਕੇਂਦਰੀਕਮੇਟੀ ਬਣਨੀ ਸੀ| ਇਸ ਕਮੇਟੀ ਨੇ PUCASH ਦੇ ਬਰਾਬਰ ਕੰਮ ਕਰਦੇ ਹੋਏ ਪੀੜਤਾਂਦੀ ਮਦਦ ਕਰਨੀ ਸੀ | ਨਾਲ ਹੀ ਇਹਨਾਂ ਮਸਲਿਆਂ ਬਾਰੇ ਜਾਗਰੂਕਤਾ ਲਈ ਵਰਕਸ਼ਾਪਾਂ, ਸੈਮੀਨਾਰ ਆਦਿ ਵੀ ਕਰਵਾਉਣੇ ਸਨ |ਪਹਿਲਾਂ ਤਾਂ ਪ੍ਰਸ਼ਾਸਨ ਨੇ ਇਸ ਨੂੰ ਲਾਗੂ ਕਰਨ ਵਿੱਚ ਦੇਰੀ ਕੀਤੀ, ਫਿਰ ਹੋਸਟਲਾਂ ‘ਚ ਚੋਣਾਂ ਕਰਵਾਉਣ ਦੇ ਜਿੰਮੇਵਾਰੀ ਨੂੰ ਵਾਰਡਨਾਂ ‘ਤੇ ਛੱਡ ਦਿੱਤਾ | ਜਿਸਦੇ ਚਲਦੇ ਜਿਆਦਾਤਰ ਹੋਸਟਲਾਂ ਵਿੱਚ ਵਾਰਡਨਾਂ ਨੇ ਬਿਨਾ ਚੋਣਾਂ ਕਰਵਾਏ ਆਪਣੇ ਚਹੇਤਿਆਂ ਨੂੰ ਚੁਣ ਲਿਆ | ਹੁਣ ਪ੍ਰਸ਼ਾਸਨ ਕੇਂਦਰੀ ਕਮੇਟੀ ਬਣਾਉਣ ਤੋਂ ਵੀਟਾਲਾ ਵੱਟ ਰਿਹਾ ਹੈ|ਦਰਅਸਲ ਪ੍ਰਸ਼ਾਸਨ ਜਮਹੂਰੀਕਰਨ ਅਤੇ ਵਿਦਿਆਰਥੀਆਂ ਦੀ ਸ਼ਮਹੂਲੀਅਤ ਤੋਂ ਕਤਰਾ ਰਿਹਾ ਹੈ|
ਲੜਕੀਆਂ ਦੇ ਹੋਸਟਲ ਵਾਪਿਸ ਆਉਣ ਦਾ ਨਿਸ਼ਚਿਤ ਸਮਾਂ ਹੋਣ ਕਰਕੇ ਰਾਤ ਨੂੰ ਲਾਇਬ੍ਰੇਰੀ ਜਾਣ ਸਮੇਂ ਪਰੇਸ਼ਾਨੀ ਹੁੰਦੀ ਹੈ | ਇਸ ਮਾਮਲੇ ਵਿੱਚ ਵੀ ਲੜਕੀਆਂ ਨੂੰ ਵੀ ਰਾਤ ਸਮੇਂ ਲਾਇਬ੍ਰੇਰੀ ਆਉਣ-ਜਾਣ ਲਈ ਕੋਈ ਸਪਸ਼ਟ mechanism ਬਣਾਉਣਦੀ ਗੱਲ ਹੋਈ ਸੀ ਜਿਸ ‘ਤੇ ਵੀ ਪ੍ਰਸ਼ਾਸਨ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ |
ਪਿਛਲੇ ਸਮੇਂ ਤੋਂ ਲਗਾਤਾਰ ਪ੍ਰਸ਼ਾਸ਼ਨ ਦੀ ਵਾਅਦਾ-ਖਿਲਾਫੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ | ਵਿਦਿਆਰਥੀਆਂ ਦੇ ਰੋਹ ਤੋਂ ਘਬਰਾਉਂਦੇਇੱਕ ਵਾਰ ਤਾਂ ਮੰਗਾ ਮੰਨ ਲਈਆਂ ਜਾਂਦੀਆਂ ਹਨ ਪਰ ਮਗਰੋਂ ਟਾਲ-ਮਟੋਲ ਕੀਤਾ ਜਾਂਦਾ ਹੈ |
ਨਵੇਂ ਖੁੱਲ ਰਹੇ  ਕੋਰਸਾਂਮੁਤਾਬਿਕ ਨਵੇਂ ਹੋਸਟਲ ਨਹੀਂ ਬਣ ਰਹੇ| ਹੋਸਟਲ ਸੀਟਾਂ ਲੋੜ ਤੋਂ ਬਹੁਤ ਜਿਆਦਾ ਘੱਟ ਹਨ ਅਤੇ ਬਹੁਤ ਵਿਦਿਆਰਥੀਆਂ ਨੂੰ ਪੀ.ਜੀ. ਵਿੱਚ ਰਹਿਣਾ ਪੈਂਦਾ ਹੈ ਜੋ ਕਿ ਜਿਆਦਾਤਰਵਿਦਿਆਰਥੀਆਂ ਦੇਵਿੱਤੋਂ ਬਾਹਰ ਹੈ | ਕਈ ਵਿਦਿਆਰਥੀ ਰੋਜ਼ਾਨਾ ਆਧਾਰ (Daily Basis) ‘ਤੇ ਆਪਣੇ ਦੋਸਤਾਂ ਨਾਲ ਹੋਸਟਲ ਵਿੱਚ ਰਹਿੰਦੇ ਹਨ | ਰੋਜ਼ਾਨਾ ਆਧਾਰ‘ਤੇ ਰਹਿਣ ਦੀ ਫੀਸ 75 ਰੁਪਏ ਪ੍ਰਤੀ ਦਿਨ ਹੈ ਅਤੇ ਬਿਜਲੀ-ਪਾਣੀ ਦਾ ਖਰਚਾ ਅਲੱਗ ਹੈ | ਜਦੋਂ ਵਿਦਿਆਰਥੀਬਾਕੀ ਦੋਹਾਂ ਦੀ ਸਹਿਮਤੀ ਨਾਲ ਉਹਨਾਂ ਦੇਕਮਰੇ ਵਿੱਚ ਹੀ ਰਹਿੰਦਾ ਹੈ ਤਾਂਫੀਸ ਐਨੀਕਿਉਂ ਲਈ ਜਾਂਦੀ ਹੈ? ਪ੍ਰਸ਼ਾਸਨ ਨੂੰ ਤਾਂ ਸਗੋਂ ਇਸ ਸਮੱਸਿਆ ਦੇ ਹੱਲ ਲਈਨਵੇਂ ਹੋਸਟਲ ਬਣਾਉਣੇ ਚਾਹੀਦੇ ਹਨ | ਪਰ ਪ੍ਰਸ਼ਾਸਨ ਉਲਟਾ ਵਿਦਿਆਰਥੀਆਂ ਤੋਂ ਹੀ ਜ਼ਿਆਦਾ ਕਿਰਾਇਆ ਲੈ ਰਿਹਾ ਹੈ |
ਜਦੋਂਇੱਕ ਪਾਸੇ ਹੋਸਟਲ ਸੀਟਾਂ ਘੱਟ ਹਨ ਤਾਂਦੂਜੇ ਪਾਸੇ ਸੀਟਾਂ ਦੀ ਵੰਡ ਵਿੱਚ ਬਹੁਤ ਪਰਦਾ ਹੈ | ਸੈਸ਼ਨ ਦੇ ਸ਼ੁਰੂ ‘ਚ ਡਿਪਾਰਟਮੈਂਟਾਂ ਨੂੰ ਕੁਝ ਸੀਟਾਂ ਅਲਾਟ ਹੁੰਦੀਆਂ ਹਨ ਜੋ ਮੈਰਿਟ ਦੇ ਅਧਾਰ ‘ਤੇ ਦਿੱਤੀਆਂ ਜਾਂਦੀਆਂ ਹਨ | ਬਹੁਤੇ ਵਿਦਿਆਰਥੀ ਵਿਚਾਰਅਧੀਨ(waiting list) ਰਹਿ ਜਾਂਦੇ ਹਨ | ਮਗਰੋਂ ਸੀਟਾਂ ਮਰਜ਼ੀਮੁਤਾਬਿਕਵਿਦਿਆਰਥੀ ਜੱਥੇਬੰਦੀਆਂ ਤੇ ਹੋਰ ਚਹੇਤਿਆਂ ਨੂੰ ਦਿੱਤੀਆਂ ਜਾਂਦੀਆਂਹਨ | ਹੋਸਟਲ ਅਲਾਟਮੈਂਟ ਵਿੱਚ ਪਾਰਦਰਸ਼ਿਤਾ ਦੀ ਜ਼ਰੂਰਤ ਹੈ|
ਲੰਮੇਸਮੇਂ ਤੋਂ Regular ਕੋਰਸਾਂ ਵਿੱਚ ਸੀਟਾਂ ਲਗਾਤਾਰ ਘਟਾਈਆਂ ਜਾ ਰਹੀਆਂ ਹਨ | ਜਦਕਿ ਹਰ ਸਾਲ ਦਾਖਲੇ ਲਈ ਆਉਂਦੇ ਫਾਰਮਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ | ਮੈਰਿਟ ਦੇ ਨਾਮ ‘ਤੇ ਵੱਡੀ ਗਿਣਤੀ ਨੂੰ ਦਾਖਲਾ ਦੇਣ ਤੋਂ ਨਾਂ ਕਰ ਦਿੱਤੀ ਜਾਂਦੀ ਹੈ ਜਦਕਿਅਸਲ ਖੋਟ ਤਾਂ ਸਿੱਖਿਆ ਨੀਤੀ ਵਿੱਚ ਹੈ | ਸਰਕਾਰਾਂ ਵੱਲੋਂ ਸਿੱਖਿਆ ਵਿਚੋਂ ਲਗਾਤਾਰ ਫੰਡ ਘਟਾਇਆ ਜਾ ਰਿਹਾ ਹੈ | ਦੂਜੇ ਪਾਸੇ ਨਵੇਂ Self Financed ਕੋਰਸਖੋਲਕੇ ਸਰਕਾਰੀ ਅਦਾਰਿਆਂ ਅੰਦਰ ਸਿੱਖਿਆ ਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ|ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਸਿੱਖਿਆ ਵਿੱਚ ਖਰਚ ਅਤੇRegular ਕੋਰਸਾਂ ਦੀਆਂ ਸੀਟਾਂ ਵਧਾਉਣ ਲਈ ਸੰਘਰਸ਼ ਵਿੱਢਣ ਦੀ ਲੋੜ ਹੈ |
ਦੋਸਤੋ, ਪਿਛਲੇ ਕੁਝ ਸਾਲਾਂ ‘ਤੋਂ ਜਿਵੇਂ-ਜਿਵੇਂ ਸਿੱਖਿਆ ਤੇਖਰਚ ਘਟਾਉਂਦੇ ਹੋਏ ਵਪਾਰੀਕਰਨ ਕੀਤਾ ਜਾ ਰਿਹਾ ਹੈ ਤਾਂਵਿਦਿਆਰਥੀਆਂ ਸੰਘਰਸ਼ ਵੀ ਤੇਜ਼ਹੋ ਰਹੇ ਹਨ | ਸਾਡੇ ਕੈਂਪਸ ਵਿੱਚ ਵੀ ਚਾਹੇ ਉਹ ਮੈਸ-ਡਾਇਟ ਦੇ ਰੇਟ ‘ਚ ਵਾਧਾ ਹੋਵੇ ਜਾਂ ਫਿਰ ਫੀਸਾਂ ‘ਚ ਵਾਧਾ ਹੋਵੇ, ਵਿਦੀਅਰਥੀਆਂ ਨੇ ਸੰਘਰਸ਼ ਕੀਤੇ ਅਤੇ ਪੁਲਸੀਆ ਜ਼ਬਰਵਿਰੁਧ ਵੀ ਡਟੇ ਰਹੇ |
ਇਹ ਸਭ ਭਾਂਪਦੇ ਹੋਏਪ੍ਰਸ਼ਾਸਨ ਨੇ ਵੀ ਆਪਣਾਰਵੱਈਆ ਬਦਲਿਆ ਹੈ | ਮੰਗਾਂ ਮੰਨ ਕੇ ਪਿੱਛੇ ਹਟਣ ਦਾ ਤਰੀਕਾ, ਸੰਘਰਸ਼ਾਂ ਨੂੰ ਨਾਕਾਮ ਕਰਨ ਲਈ ਵਰਤਿਆ ਜਾ ਰਿਹਾ ਹੈ | ਪਰ ਪ੍ਰਸ਼ਾਸਨ ਦੇ ਇਹਨਾਂ ਦਾਅ-ਪੇਚਾਂਨੂੰ ਨੰਗਾ ਕਰਦੇ ਹੋਏ ਹੋਰ ਮਜਬੂਤੀ ਅਤੇ ਏਕਤਾਨਾਲ ਸੰਘਰਸ਼ ਕਰਨ ਦੀ ਲੋੜ ਹੈ |
ਦੋਸਤੋ, ਇਹਨਾਂ ਸਭ ਗੱਲਾਂ ਨੂੰ ਧਿਆਨ ‘ਚ ਰਖਦੇ ਹੋਏ SFS ਸਾਰੇ ਵਿਦਿਆਰਥੀਆਂ ਨੂੰ ਹੇਠ ਲਿਖੀਆਂ ਮੰਗਾਂ‘ਤੇ ਸਾਥ ਦੇਣ ਦੀ ਅਪੀਲ ਕਰਦੀ ਹੈ |
ਮੰਗਾ:
1.       Referendumਦੇ ਫੈਸਲੇ ਮੁਤਾਬਕ ਕੈਂਪਸ ਅੰਦਰ 4-wheeler‘ਤੇ ਰੋਕ ਲਾਈ ਜਾਵੇ |
2.       ਪਹਿਲਾਂ ਹੋਈ ਸਹਿਮਤੀ ਮੁਤਾਬਕ Central Consultative Committee ਬਣਾਈ ਜਾਵੇ |
3.       ਕੁੜੀਆਂ ਨੂੰ ਰਾਤ ਵੇਲੇ ਲਾਇਬ੍ਰਰੀ ਆਉਣ-ਜਾਣ ਲਈ ਸੌਖਾ mechanism ਤਿਆਰ ਕੀਤਾ ਜਾਵੇ |
4.       ਹੋਸਟਲਾਂ ਵਿੱਚ Daily-Basis‘ਤੇ ਰਹਿੰਦੇ ਵਿਦਿਆਰਥੀਆਂ ਦੀ ਫੀਸ ਘਟਾਈ ਜਾਵੇ |
5.       ਹੋਸਟਲ ਸੀਟਾਂ ਦੀ ਵੰਡ ਨੂੰ ਲੈ ਕੇ ਪਾਰਦਰਸ਼ਤਾ ਲਿਆਂਦੀ ਜਾਵੇ|
6.       Regular ਕੋਰਸਾਂ ਦੀਆਂ ਸੀਟਾਂ ‘ਚ ਵਾਧਾ ਕੀਤਾ ਜਾਏ ਅਤੇ Self-financedਕੋਰਸਾਂ ਨੂੰ regular ਕੀਤਾ ਜਾਵੇ |
ਦੋਸਤੋ, ਹੁਣ ਫਿਰ ਪ੍ਰਸ਼ਾਸਨ ਫੰਡ ਦੀ ਕਮੀ ਦੇ ਨਾਂ ਹੇਠ ਫੀਸਾਂ ਵਧਾਉਣ ਦਾ ਤਰਕ ਦੇ ਰਿਹਾ ਹੈ ਜਿਸਦਾ ਹੁਣ ਤੋਂ ਹੀ ਵਿਰੋਧ ਕਰਨਾਚਾਹੀਦਾ ਹੈ |
28 ਜਨਵਰੀ (ਵੀਰਵਾਰ) ਨੂੰਇਹਨਾਂ ਮੁੱਦਿਆਂ ‘ਤੇ ਇੱਕ ਰੈਲੀ ਕੀਤੀ ਜਾ ਰਹੀ ਹੈ | SFS ਸਾਰੇ ਵਿਦਿਆਰਥੀਆਂ ਨੂੰਇਸ ਰੈਲੀ ‘ਚ ਸ਼ਾਮਿਲ ਹੋਣ ਲਈਅਪੀਲ ਕਰਦੀ ਹੈ |