SFS 2nd Conference

SFS 2nd Conference

Sunday, September 28, 2014

PUCSC ਚੋਣਾਂ: ਵਿਦਿਆਰਥੀ ਪ੍ਰਤੀਨਿਧਿਤਾ ਜਾਂ ਤਾਕਤ ਲਈ ਦੌੜ ?


ਇਸ ਵਾਰ ਹੋਈਆਂ PUCSC ਚੋਣਾਂ ਦਾ ਅੰਤ ਬੇਹੱਦ ਨਾਟਕੀ ਅੰਦਾਜ਼ ਵਿੱਚ ਹੋਇਆ । ਤੇਜ਼-ਤਰਾਰ ਮੀਂਹ ਵਿੱਚ 59% ਵਿਦਿਆਰਥੀ ਵੋਟਾਂ ਪਾਉਣ ਆਏ, SOI ਤੇ PUSU ਦੇ ਸਮਰਥਕਾਂ 'ਚ ਟਕਰਾਅ ਵੀ ਹੋਇਆ ਅਤੇ ਦੁਪਹਿਰ ਮਗਰੋਂ ਵੋਟਾਂ ਦੀ ਗਿਣਤੀ ਪੂਰੀ ਹੋਣ ਵੇਲੇ PUSU ਅਤੇ NSUI ਵਾਲੇ ਰੌਲਾ ਪਾਉਂਦੇ, ਨਾਅਰੇ ਲਾਉਂਦੇ Stu-C ਪਹੁੰਚੇ ਤੇ ਦੋਵੇਂ ਜੇਤੂ ਹੋਣ ਦਾ ਦਾਅਵਾ ਕਰਨ ਲੱਗੇ । ਥੋੜੇ ਹੀ ਸਮੇਂ 'ਚ ਸ਼ੀ ਵੀ ਇਸ ਡਰਾਮੇ 'ਚ ਸ਼ਾਮਿਲ ਹੋ ਗਈ । ਕੁਝ ਖਿੱਚੋਤਾਣ ਮਗਰੋਂ ਜਦੋ DSW ਨੇ ਬਾਹਰ ਆ ਕੇ ਦੱਸਿਆ ਕਿ ਪਹਿਲੇ ਦੋ ਦਾਅਵੇਦਾਰਾਂ ਵਿੱਚ ਫਰਕ 100 ਤੋਂ ਵੀ ਘੱਟ ਹੈ ਤਾਂ ਦੁਬਾਰਾ ਗਿਣਤੀ ਕਰਵਾਈ ਗਈ । ਦੋ ਘੰਟੇ ਹੋਰ ਮੀਂਹ 'ਚ ਭਿੱਜਣ ਮਗਰੋਂ ਨਤੀਜਾ ਸਾਹਮਣੇ ਆਇਆ ਕਿ NSUI ਗੱਠਜੋੜ ਦਾ ਪ੍ਰਧਾਨਗੀ ਦਾ ਉਮੀਦਵਾਰ 2249 ਵੋਟਾਂ ਲੈ ਕੇ 58ਵੋਟਾਂ ਦੇ ਫਰਕ ਨਾਲ SOI ਗੱਠਜੋੜ ਦੇ ਉਮੀਦਵਾਰ ਤੋਂ ਜਿੱਤ ਗਿਆ ਹੈ। 
       ਖੈਰ!! 'ਪ੍ਰਧਾਨਗੀ' ਜਿੱਤਣ ਲਈ ਦੌੜ ਕੁਝ ਮਹੀਨੇ ਪਹਿਲਾਂ ਉਦੋਂ ਹੀ ਸ਼ੁਰੂ ਹੋ ਗਈ ਸੀ ਜਦੋ ਨਵੇਂ ਵਿਦਿਆਰਥੀਆਂ ਦੀ ਅੱਖਾਂ 'ਚ ਚਮਕਣ ਲਈ ਦਾਖਲਿਆਂ ਦੌਰਾਨ 'ਹੈਲਪ ਡੈਸਕ' ਲੱਗੇ ਤੇ ਮੁਫ਼ਤ ਹੋਸਟਲ ਫਾਰਮ ਵੰਡੇ ਗਏ । 
ਨਾਲ ਹੀ ਵੱਖ-ਵੱਖ ਜੱਥੇਬੰਦੀਆਂ ਅੰਦਰ ਲੀਡਰੀ ਲਈ ਸੰਘਰਸ਼ ਵੀ ਤੇਜ਼ ਹੋ ਗਿਆ ਤੇ ਹਰ ਗੁੱਟ ਨੇ ਆਪਣੇ ਪ੍ਰਧਾਨ, ਜਰਨਲ ਸਕੱਤਰ, ਕੈਂਪਸ ਪ੍ਰਧਾਨ , ਸੂਬਾ ਪ੍ਰਧਾਨ ਆਦਿ ਦੇ ਪੋਸਟਰਾਂ ਨਾਲ ਸਾਰੇ ਨੋਟਿਸ ਬੋਰਡ ਭਰ ਦਿੱਤੇ। ਸਾਰਾ ਸਾਲ ਗਾਇਬ ਰਹਿਣ ਵਾਲੇ ਵੀ ਖੁਦ ਨੂੰ ਹੀ ਸਭ ਤੋਂ ਵੱਧ ਅਗਾਹਂਵਧੂ ਤੇ ਵਿਦਿਆਰਥੀ ਹੱਕਾਂ ਦਾ ਝੰਡਾ ਬਰਦਾਰ ਪੇਸ਼ ਕਰਨ ਲਈ ਵਾਹ ਲਾ ਰਹੇ ਸਨ। ਕਮਾਲ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਦੋ ਮਹੀਨਿਆਂ 'ਚ ਲੱਗੇ ਧਰਨਿਆਂ ਨੂੰ ਦੇਖ ਕੇ ਇਹ ਲੱਗਦਾ ਸੀ ਕਿ ਜਿਵੇ ਸਾਰਾ ਸਾਲ ਤਾਂ ਯੂਨੀਵਰਸਿਟੀ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਬੱਸ ਇਹੋ ਮਹੀਨੇ ਸਭ ਤੋਂ ਮਾੜੇ ਹੋਣ । ਜਦਕਿ ਇਹਨਾਂ 'ਸੰਘਰਸ਼ਾਂ' ਵਿੱਚ ਯੂਨੀਵਰਸਿਟੀ ਵਿਦਿਆਰਥੀ ਘੱਟ ਤੇ ਬਾਹਰਲੇ ਜ਼ਿਆਦਾ ਸਨ, ਜੋ ਕਿ ਆਮ ਤੌਰ ਤੇ 'ਲੀਡਰਾਂ' ਦੇ ਦੋਸਤ-ਰਿਸ਼ਤੇਦਾਰ ਅਤੇ ਚਹੇਤੇ ਹੁੰਦੇ ਹਨ । ਵਿਦਿਆਰਥੀਆਂ ਨੂੰ ਉਹਨਾਂ ਦੇ ਮੁੱਦਿਆਂ 'ਤੇ ਲਾਮਬੰਦ ਕਰਨ ਦੀ ਥਾਂ ਲੱਖਾਂ ਰੁਪਏ ਇਹਨਾਂ 'ਯਾਰਾਂ-ਦੋਸਤਾਂ' ਤੇ ਖਰਚ ਕੀਤੇ ਗਏ । ਇਸ ਦੇ ਨਾਲ ਨਾਲ ਹੁੱਲੜਬਾਜ਼ੀ, ਝੜਪਾਂ, ਬਦਮਾਸ਼ੀ ਅਤੇ ਹਥਿਆਰਾਂ ਦੀ ਵਰਤੋਂ ਵੀ ਸਾਹਮਣੇ ਆਈ ।

PUCSC ELECTIONS: Students’ Representation or Race for Power?

Recent PUCSC elections witnessed one of the most dramatic end ever. The culminating day comprised of 59% polling on a rainy day, clash between SOI and NSUI supporters, later a theatrical end at STU-C. Both the PUSU & NSUI supporters reached STU-C (hooting and raising slogans) claiming themselves as winners, followed by some leaders of SOI. The drama went on for an hour till the DSW came out with the result. But not the final! He asked that the margin between the top two contenders is less than 100. The result came out two rainy hours later after recounting. Presidential candidate of NSUI alliance was announced winner with 2249 over SOI alliance candidate with 58 votes & the PUCSC panel was elected on a rainy day.
The mad race for PUCSC elections started a couple of months ago. Student organizations started mobilizing their work force by organizing ‘help desk’ during the admission process, distributing admission & hostel forms for free. What runs parallel is the struggle for claiming leadership by projecting themselves on notice boards with posters declaring themselves as general secretaries, presidents, campus presidents, state presidents, vice presidents, chief patron etc. & the list goes further. The organizations that have been inactive for the whole academic year posture as the most active and progressive. The largest number of ‘Memorandum Submissions & Protests’ were submitted in last two months as compared to the whole last year. Ironically majority of the participants were outsiders comprised of relatives and friends of ‘the leaders’ having nothing to do with the issues. Lakhs of rupees were spent on feeding this ‘work force’ & the package came with a ‘bonus of hooliganism’, violent clashes, use of sharp weapons & muscle power.
The syllabus and time table was distributed to lure students as the classes started.  Accommodation in hostels was ‘promised’ and students’ issues were being ‘raised’. Further methods such as befriending them on the basis of region, relatives or community etc. are used every time. Afterwards the “FUN COMES TO PU” phase started, the cars with posters rally all around in the campus to generate a ‘wave in their favor’. The leaders appeared in the classrooms to address the students highlighting their ‘achievements’ and made huge promises. The students were offered every form of ‘enjoyment’ like watching movies in multiplexes for free, free trips to Kasauli, Shimla, Chail, Thunder Zone, Fun-city for free to enjoy them in the water parks, cradle and hammocks etc. Apart from these other type of freebies were presented which comprised of organizations’ account at STU-C, night food streets, hostels etc. & Coffee invitations at five star hotels, disc parties etc. Expensive liquor, opium etc. were served to the students (youth!).

Thursday, August 28, 2014

ਵਿਦਿਆਰਥੀ ਰਾਜਨੀਤੀ, ਵਿਦਿਆਰਥੀ ਚੋਣਾ ਅਤੇ ਲਿੰਗਦੋਹ ਕਮੇਟੀ



ਭਾਰਤੀ ਸਮਾਜ ਵਿੱਚ ਵਿਦਿਆਰਥੀਆਂ ਦਾ ਰਾਜਨੀਤੀ ਵਿੱਚ ਹਮੇਸ਼ਾ ਹੀ ਇੱਕ ਚੰਗਾ ਯੋਗਦਾਨ ਰਿਹਾ ਹੈ ਭਾਂਵੇ ਇਹ ਆਜ਼ਾਦੀ ਲਈ ਸੰਘਰਸ਼ ਹੋਵੇ, ਜਮਹੂਰੀ ਹੱਕਾਂ ਦੀ ਲੜਾਈ ਹੋਵੇ, ਐਂਮਰਜੰਸੀ ਦਾ ਵਿਰੋਧ ਕਰਨਾ ਹੋਵੇ, ਤੇਲੰਗਾਨਾ, ਕਸ਼ਮੀਰ, ਉੱਤਰੀ ਪੂਰਬ ਰਾਜਾਂ ਦੀ ਲੜਾਈ ਤੋਂ ਲੈ ਕੇ ਨਕਸਲਵਾਦੀ ਲਹਿਰ ਤੱਕ| ਇਹ ਵਿਦਿਆਰਥੀ ਹੀ ਹਨ ਜੋ ਸਿੱਖਿਆ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ਖਿਲਾਫ਼ ਅਲੱਗ-ਅਲੱਗ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਜਮ ਕੇ ਆਵਾਜ਼ ਉੱਠਾ ਰਹੇ ਹਨ| ਇਸ ਤਰ੍ਹਾ ਸਮਾਜ ਨੂੰ ਅੱਗੇ ਵਧਾਉਣ ਵਿੱਚ ਵਿਦਿਆਰਥੀਆਂ ਦਾ ਹਮੇਸ਼ਾ ਹੀ ਇੱਕ ਮੋਹਰੀ ਕਿਰਦਾਰ ਰਿਹਾ ਹੈ|
               ਪਰ ਜਿਸ ਤਰੀਕੇ ਦੀਆਂ ਲੋਕ ਵਿਰੋਧੀ ਨੀਤੀਆਂ ਭਾਰਤੀ ਸਰਕਾਰਾਂ (ਭਾਂਵੇ ਕਾਂਗਰਸ ਜਾਂ ਭਾਜਪਾ) ਲਗਾਤਾਰ ਲੋਕਾਂ ਉੱਤੇ ਥੋਪ ਰਹੀਆਂ ਨੇ; ਵਿਦਿਆਰਥੀਆਂ ਨੇ ਅਜਿਹੀਆਂ ਨੀਤੀਆਂ ਨੂੰ ਹਮੇਸ਼ਾ ਹੀ ਇੱਕ ਬਰਾਬਰ ਦੀ ਟੱਕਰ ਦਿੱਤੀ ਹੈ ਅਤੇ ਅੱਜ ਵੀ ਦੇ ਰਹੇ ਹਨ| ਤੇ ਕਿਸੇ ਵੀ ਸਮਾਜ ਦਾ ਸਭ ਤੋਂ ਅਗਾਹਵਧੂ ਤਬਕਾ ਹੋਣ ਦੇ ਨਾਤੇ ਵਿਦਿਆਰਥੀਆਂ ਦਾ ਇਹ ਫਰਜ਼ ਵੀ ਬਣਦਾ ਹੈ ਕਿ ਉਹੋ ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ| ਕਿਉਂਕਿ ਜੇ ਇਹ ਪੜ੍ਹਿਆ ਲਿਖਿਆ ਤਬਕਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਚੁੱਪ ਰਹੇਗਾ ਤਾਂ ਸਮਾਜ ਦੇ ਹੋਰਾਂ ਤਬਕਿਆਂ ਤੋਂ ਉਹਨਾਂ ਨੀਤੀਆਂ ਦੇ ਵਿਰੋਧ ਦੀ ਆਸ ਠੰਡੀ ਪੈ ਜਾਂਦੀ ਹੈ|
               ਵਿਦਿਆਰਥੀ ਚੋਣਾ ਦਾ ਹੋਣਾ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਇੱਕ ਜਮਹੂਰੀਅਤ ਦੇ ਮਾਹੌਲ ਨੂੰ ਸਿਰਜਣ ਦਾ ਹੀ ਜ਼ਰਿਆ ਹੈ| ਵਿਦਿਆਰਥੀ ਚੋਣਾ ਹਰ ਹੀਲੇ ਇੱਕ ਨਿਰਪੱਖ ਤੌਰ ਤੇ ਹੋਣੀਆ ਚਾਹਿੰਦੀਆਂ ਹਨ| ਪਰ ਇਹ ਇੱਕ ਸਚਾਈ ਹੈ ਕਿ ਜ਼ਿਆਦਾਤਰ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਸੱਤਾਧਾਰੀ ਪਾਰਟੀਆਂ ਦੇ ਹੀ ਗਰੁੱਪਾਂ ਦਾ ਬੋਲ-ਬਾਲਾ ਹੈ ਹਾਲਾਂਕਿ ਇਸਦੇ ਪਿੱਛੇ ਵੀ ਜੋ ਕਾਰਨ ਹਨ ਉਹ ਇਹਨਾਂ ਗਰੁੱਪਾਂ ਦੀ ਸੱਤਾਧਾਰੀ ਪਿਛੋਕੜ ਹੋਣ ਕਰਕੇ ਇਹਨਾਂ ਨੂੰ ਮਿਲਦੀਆਂ ਪ੍ਰਸ਼ਾਸ਼ਨਿਕ ਛੋਟਾਂ ਅਤੇ ਪੂੰਜੀਵਾਦੀ ਸੱਭਿਆਚਾਰ ਦਾ ਪਸਾਰਾ ਹੀ ਹਨ| ਬਹੁਤ ਵਿਦਿਆਰਥੀਆਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਇਹ ਚੋਣਾ ਹੋਣੀਆ ਨਹੀਂ ਚਾਹੀਦੀਆਂ|

              ਵਿਦਿਆਰਥੀਆਂ ਦੇ ਇਸ ‘ਨਾਂ’ ਪੱਖੀ ਰਵੱਈਏ ਦੇ ਕਈ ਕਾਰਨ ਹੋ ਸਕਦੇ ਹਨ ਜਿੰਨਾ ਵਿੱਚੋਂ ਦੋ ਕਾਰਨ ਸਿੱਧੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਹਨ, ਪਹਿਲਾ ਇਹ ਕਿ ਇਹ ਵਿਦਿਆਰਥੀ ਚੋਣਾ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਵਿੱਚ ਲੜ੍ਹਾਈ ਦਾ ਅਖ਼ਾੜਾ ਬਣ ਜਾਂਦੀਆਂ ਹਨ (ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਸੱਤਾਧਾਰੀ ਪਾਰਟੀਆਂ ਦੇ ਹੀ ਗੁੰਡਾ ਗਰੁੱਪ ਹੁੰਦੇ ਹਨ ਜਿੰਨਾ ਨੂੰ ਕਾਲਜ ਜਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਖੁੱਲ ਦੇ ਕੇ ਰੱਖਦਾ ਹੈ )| ਦੂਜਾ ਕਾਰਨ ਇਹ ਕਿ ਚੋਣਾਂ ਦੇ ਦਿਨਾਂ ਵਿੱਚ ਕਾਲਜ ਜਾਂ ਯੂਨੀਵਰਸਿਟੀਆਂ ਵੀ ਪੁਲਿਸ ਛਾਉਣੀਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੁਆਰਾ ਸੋਚ ਸਮਝ ਕੇ ਵਿਦਿਆਰਥੀਆਂ ਨੂੰ ਇਹਨਾਂ ਚੋਣਾ ਤੋਂ ਦੂਰ ਰੱਖਣ ਲਈ ਇਹ ਦਹਿਸ਼ਤ ਭਰਿਆ ਮਾਹੌਲ ਸਿਰਜਿਆ ਜਾਂਦਾ ਹੈ| ਫ਼ਿਰ ਇਸੇ ਮਾਹੌਲ ਨੂੰ ਬਣਾਈ ਰੱਖਣ ਲਈ ਪੁਲਿਸ ਵਾਰ-ਵਾਰ ਨਾਜ਼ਾਇਜ
ਚੈਕਿੰਗ ਰਾਹੀਂ ਵਿਦਿਆਰਥੀਆਂ ਅਤੇ ਹੋਰ ਯੂਨੀਵਰਸਿਟੀ ਸਟਾਫ਼ ਨੂੰ ਤੰਗ ਕਰਦੀ ਹੈ| ਕਾਲਜ ਜਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਵੀ ਇਹਨਾਂ ਹੋਣ ਵਾਲੀਆਂ ਲੜਾਈਆਂ ਦਾ ਸਹਾਰਾ ਲੈ ਕੇ ਚੋਣਾ ਨੂੰ ਬੰਦ ਕਰਾਉਣ ਦੀ ਹੀ ਤਰਜੀਹ ਦਿੰਦਾ ਹੈ| ਤੇ ਫ਼ਿਰ ਇੱਥੋਂ ਹੀ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਸਹਿਮਤ ਹੋ ਜਾਂਦੇ ਹਨ| ਪਰ ਇਹ ਕੋਈ ਅਜਿਹੀਆਂ ਸੱਮਸਿਆਵਾਂ ਨਹੀਂ ਹਨ ਜਿੰਨਾ ਨੂੰ ਪ੍ਰਸ਼ਾਸ਼ਨ ਸੁਧਾਰ ਨਾ ਸਕੇ| ਕਿਉਂਕਿ ਜੇ ਅਜਿਹੀਆਂ ਲੜਾਈਆਂ ਕਰਕੇ ਵਿਦਿਆਰਥੀ ਚੋਣਾ ਬੰਦ ਹੋਣਗੀਆਂ ਤਾਂ ਦੇਸ਼ ਵਿੱਚ ਪਿੱਛੇ ਜਿਹੇ ਜਿੰਨੇ ਵੱਡੇ ਪੱਧਰ ਤੇ ਦੰਗੇ ਦੇਖਣ ਨੂੰ ਮਿਲੇ ਹਨ ਤਾਂ ਫੇਰ ਤਾਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾ ਵੀ ਲਾਜ਼ਮੀ ਤੌਰ ਤੇ ਬੰਦ ਹੀ ਕਰ ਦੇਣੀਆ ਚਾਹੀਦੀਆਂ ਨੇ|

Tuesday, August 12, 2014

ਵਿਦਿਆਰਥੀ, ਸਿੱਖਿਆ ਪ੍ਰਣਾਲੀ ਅਤੇ ਰਾਜਨੀਤੀ

ਦੋਸਤੋ,
         ਖ਼ੂਬਸੂਰਤ ਜ਼ਿੰਦਗੀ ਜਿਉਣ ਦਾ ਸੁਪਨਾ ਹਰ ਇਨਸਾਨ ਵੇਖਦਾ ਹੈ, ਜਿਸਦੀ ਤਲਾਸ਼ ਉਸਨੂੰ ਸਿੱਖਿਆ ਦੇ ਬੂਹੇ 'ਤੇ ਲੈ ਆਉਂਦੀ ਹੈ। ਇਹੋ ਸਿਲਸਿਲਾ ਸਾਨੂੰ ਪੰਜਾਬ ਯੂਨੀਵਰਟਿਸੀ ਤੱਕ ਲੈ ਆਇਆ ਹੈ। ਇਸ ਯੂਨੀਵਰਸਿਟੀ 'ਚ ਪੜ੍ਹਨ ਦਾ ਸੁਪਨੇ ਕਿੰਨ੍ਹੇ ਹੀ ਨੌਜਵਾਨ ਮੁੰਡੇ-ਕੁੜੀਆਂ ਨੇ ਲਿਆ ਹੋਵੇਗਾ ਅਤੇ ਇਸ ਵਿਚ ਹਰਜ਼ ਵੀ ਕੀ ਹੈ! ਜਦੋਂ ਪੀ.ਯੂ. ਦੇਸ਼ ਦੀ ਇੱਕ ਨੰਬਰ ਯੂਨੀਵਰਸਿਟੀ ਹੋਣ ਦਾ ਖ਼ਿਤਾਬ ਹਾਸਿਲ ਕਰ ਚੁੱਕੀ ਹੋਵੇ ਅਤੇ ਭਾਰਤ ਦੇ ਸਭ ਤੋਂ ਸੁੰਦਰ ਅਤੇ ਵਿਕਸਤ ਕਹੇ ਜਾਂਦੇ ਸ਼ਹਿਰ ਚੰਡੀਗੜ੍ਹ ਵਿਚ ਸਥਿਤ ਹੋਵੇ ਤਾਂ ਹਰੇਕ ਨੌਜਵਾਨ ਦਾ ਦਿਲ ਮੱਲੋ ਮੱਲੀ ਕਰਦਾ ਹੈ ਕਿ ਉਹ ਵੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦਾ ਮਾਣ ਹਾਸਿਲ ਕਰੇ ਪਰ ਇਹ ਮਾਣ ਸਿਰਫ਼ ਤੁਹਾਨੂੰ ਮਿਲਿਆ ਹੈ। ਦਾਖਲਾ ਮਿਲਣ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਪੈਰ ਧਰਦਿਆਂ ਹੀ ਇੱਕ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਕਿਤੇ ਸਾਡਾ ਏਥੇ ਪੜ੍ਹਨ ਦਾ ਸੁਪਨਾ ਵਿੱਚੇ ਹੀ ਨਾ ਰਹਿ ਜਾਵੇ, ਬਹੁਤ ਸਾਰਿਆ ਦਾ ਰਹਿ ਗਿਆ ਪਰ ਹੁਣ ਜਦੋਂ ਤੁਸੀਂ ਦਾਖ਼ਲਾ ਪ੍ਰੀਖਿਆ ਅਤੇ ਮੈਰਿਟ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਇਸ ਯੂਨੀਵਰਸਿਟੀ 'ਚ ਦਾਖ਼ਲਾ ਲੈਣ ਵਿੱਚ ਸਫ਼ਲ ਹੋ ਗਏ ਹੋਂ ਤਾਂ ਅਗਲੇ ਸੁਪਨਿਆਂ ਦੀ ਪੂਰਤੀ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ। ਜਿਵੇਂ ਕਹਿੰਦੇ ਨੇ ਕਿ ਜ਼ਿੰਦਗੀ ਜਿਉਣ ਲਈ ਸਾਹ ਲੈਣ ਤੋਂ ਥੋੜਾ ਵੱਧ ਜ਼ੋਰ ਲਗਾਉਣਾ ਪੈਂਦਾ ਹੈ ਉਸੇ ਤਰ੍ਹਾਂ ਅਗਲੇ ਸੁਪਨੇ ਸਾਕਾਰ ਕਰਨਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਕਿਉਂਕਿ ਸਾਡੇ ਦੇਸ਼ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਿਫ਼ ਹੋਂ ਅਤੇ ਕੁਝ ਹਲਾਤਾਂ ਦੇ ਰੂ-ਬ-ਰੂ ਹੋਣਾ ਹਾਲੇ ਬਾਕੀ ਹੈ। ਸਾਡੇ ਸਮਿਆਂ 'ਚ ਸਿੱਖਿਆ ਮਨੁੱਖ ਦਾ ਤੀਜਾ ਨੇਤਰ ਨਹੀਂ ਸਗੋਂ ਰੁਜ਼ਗਾਰ ਪ੍ਰਾਪਤੀ ਦਾ ਇੱਕ ਸਾਧਨ ਬਣਦੀ ਜਾ ਰਹੀ ਹੈ ਅਤੇ ਇਹ ਸਾਧਨ ਸਮਾਜ ਦੇ ਹਰੇਕ ਵਰਗ ਨੂੰ ਹਾਸਿਲ ਵੀ ਨਹੀਂ ਹੁੰਦਾ।         
        ਦੋਸਤੋ, ਇੱਕ ਉਹ ਦੌਰ ਸੀ ਜਦੋਂ ਦਲਿਤਾਂ ਨੂੰ ਗਿਆਨ ਤੋਂ ਦੂਰ ਰੱਖਣ ਲਈ ਸਿੱਕਾ ਪਿਘਲਾ ਕੇ ਕੰਨਾਂ ਵਿਚ ਪਾ ਦਿੱਤਾ ਜਾਂਦਾ ਸੀ ਪਰ ਅੱਜ ਇਹ ਕਿਰਦਾਰ ਵੱਧਦੀਆਂ ਫ਼ੀਸਾਂ(ਜਿਵੇਂ ਇਸ ਵਾਰ ਪੀ.ਯੂ. ਨੇ ਵਿਦਿਆਰਥੀਆਂ ਦੇ ਸੰਘਰਸ਼ ਦੇ ਬਾਵਜ਼ੂਦ ਵੀ 5 ਫ਼ੀਸਦੀ ਫ਼ੀਸਾਂ 'ਚ ਵਾਧਾ ਕੀਤਾ ਹੈ), ਪ੍ਰਾਈਵੇਟ ਕਾਲਜ਼ ਅਤੇ ਸਿੱਖਿਆ ਦਾ ਵਪਾਰੀਕਰਨ ਨਿਭਾ ਰਿਹਾ ਹੈ। ਇਸ ਢਾਂਚੇ ਦੇ ਪੀੜਤ ਸਿਰਫ਼ ਆਰਥਿਕ ਪੱਖੋਂ ਕਮਜ਼ੋਰ ਵਰਗ ਹੀ ਨਹੀਂ ਸਗੋਂ ਕੁੜੀਆਂ ਅਤੇ ਦਲਿਤ ਪਰਿਵਾਰ ਵਧੇਰੇ ਹਨ। ਮੌਕਿਆਂ ਦੀ ਕਮੀ, ਖ਼ਰਚਿਆਂ ਦਾ ਬੋਝ, ਸਮਾਜ਼ ਅੰਦਰਲਾ ਲਿੰਗਿਕ ਅਤੇ ਜਾਤੀਵਾਦੀ ਭੇਦਭਾਵ ਵੱਡੀ ਗਿਣਤੀ ਦੇ ਸਿੱਖਿਆ ਪ੍ਰਾਪਤੀ ਲਈ ਰਾਹ 'ਚ ਰੋੜਾ ਬਣ ਰਿਹਾ ਹੈ। ਸਰਕਾਰਾਂ ਇਹਨਾਂ ਸਵਾਲਾਂ ਨੂੰ ਹੱਲ ਕਰਨ ਦੀ ਥਾਂ ਸਿੱਖਿਆ ਨੂੰ ਅੰਬਾਨੀਆਂ, ਬਿਰਲਿਆਂ ਅਤੇ ਬਾਹਰਲੇ ਮੁਲਕਾਂ ਦੇ ਕਾਰਪੋਰੇਟਾਂ ਦੀ ਮੁਨਾਫਾਖੋਰੀ ਲਈ ਉਹਨਾਂ ਅੱਗੇ ਪਰੋਸ ਰਹੀ ਹੈ। WTO ਤਹਿਤ ਸਿੱਖਿਆ ਨੂੰ ਵਪਾਰ ਅਧੀਨ ਲਿਆਂਦਾ ਗਿਆ ਹੈ ਅਤੇ ਇਸ ਨੂੰ ਲੋਕਾਂ ਦੇ ਹੱਕ ਵੱਜੋਂ ਦੇਣ ਦੀ ਬਜਾਏ ਵਪਾਰਕ ਵਸਤੂ ਬਣਾ ਦਿੱਤਾ ਗਿਆ। PPP(ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਤੇ Self-Financed ਕੋਰਸ ਵੀ ਇਹਨਾਂ ਨੀਤੀਆਂ ਦਾ ਹੀ ਇੱਕ ਹਿੱਸਾ ਹੈ। ਅਜਿਹੀਆਂ ਹਾਲਤਾਂ ਅੰਦਰ ਇਹਨਾਂ ਨੀਤੀਆਂ ਦਾ ਵਿਰੋਧ ਕਰਨਾ ਸਿਰਫ਼ ਆਰਥਿਕ ਲਾਹੇ ਦਾ ਮਸਲਾ ਨਹੀਂ ਹੈ ਸਗੋਂ ਸਮਾਜਿਕ-ਆਰਥਿਕ ਬਰਾਬਰੀ ਲਈ ਸੰਘਰਸ਼ ਦਾ ਹਿੱਸਾ ਬਣ ਜਾਂਦਾ ਹੈ।

विद्यार्थी, शिक्षा व्यवस्था और राजनीती

दोस्तों,
           खूबसूरत जिन्दगी जीने का सपना हर कोई देखता हैं, जिसकी तलाश उसे शिक्षा के दरवाजे तक ले आती हैं। यही सिलसिला हमें पंजाब यूनिवर्सिटी तक ले आया। इस यूनिवर्सिटी में पढ़ने का सपना कितने ही नौजवान लड़के-लड़कियो ने लिया होगा और इस में हर्ज भी क्या हैं। जब पंजाब यूनिवर्सिटी देश की सर्वौच्च विश्वविद्यालय होने का गौरव हासिल कर चुकी हो और ये भारत के सब से सुन्दर एव विकसित कहे जाने वाले शहर चंडीगढ़ में सिथत हो तो हर नौजवान का मन उत्साहित होता है कि वह भी इस यूनिवर्सिटी का विद्यार्थी होने का गौरव हासिल करे जो इस दौरान तुम्हें हासिल हुआ है। दाखिला मिलने से पहले इस यूनिवर्सिटी में पैर रखते ही एक अजीब किस्म की उकसाहट महसूस होने लगती है कि कही हमारे यहा पढ़ने का सपना कही अधूरा ही न रह जाए । जो कि बहुत लोगों का रह गया पर जब आप सभी शर्तें पूरी कर दाखिल हो चुके हैं तो आगे भी सपनों की पूर्ती की आशा की जा सकती है | जैसे कि कहा जाता है कि जिंदगी जीने के लिए साँस भर लेने से ज्यादा जोर लगाना पड़ता है तो और सपनों को साकार करना खाला जी का बाड़ा नहीं | क्योंकि आज देश की सामाजिक.आर्थिक परिस्थितियों से तो वाकिफ हो ही चुके है और कुछ से रूबरू होना अभी बाकी है | अब शिक्षा तीसरा नेत्र नहीं बल्कि रोज़गार प्राप्ति का एक साधन बनती जा रही है और यह साधन हमारे समाज के प्रत्येक वर्ग को हासिल भी नहीं हैं।
         दोस्तों एक वह दौर भी था जब शिक्षा से दूर रखने के लिए लोगो के कानो में पिघला सिक्का डाल दिया जाता था और आज वही काम लगातार बढती फीस, प्राइवेट कालज एवं शिक्षा का व्यापारीकरण निभा रहा है। इसी तरह इस बार पंजाब यूनिवर्सिटी ने विद्यार्थीयो के लबे संघर्ष के बावजूद भी फीसों में 5 प्रतिशत बढ़ोतरी की है। इस ढांचे से पीडित आर्थिक रूप से कमज़ोर वर्ग ही नहीं बल्कि मुख्य रूप से लडकियाँ एवं दलित परिवार ज्यादा हैं।
अवसरों की कमी, खर्चे का बोझ, समाज में मौजूद लैंगिक एवं जातिवादी भेदभाव बढ़ी संख्या की शिक्षा प्राप्ती की राह में रुकावट डाल रहें हैं। सरकार इन सवालों के समाधान की बजाए, शिक्षा तंत्र को अम्बानी-बिरला और बाहरी देशों के कारपोरेटों के आगे मुनाफाखोरी के लिए परोस रही है। WTO के अनुसार शिक्षा को व्यापार के अधीन लाया जा रहा है और इसे लोगों के अधिकार एवं बौधिक विकास की जगह एक व्यापारिक वस्तु बना दिया गया है। PPP (पब्लिक प्राइवेट पार्टनरशिप) एवं Self-Financed कोर्स भी इन्हीं नीतियों का एक हिस्सा है। ऐसे हालातों के भीतर एन नीतियों का विरोध करना केवल आर्थिक लाभ का मसला नहीं बल्कि समाजिक-आर्थिक बराबरी के लिए संघर्ष का हिस्सा बन जाता है।

Saturday, May 24, 2014

SOCIAL BOYCOTT OF DALITS IN BOPUR VILLAGE (SANGRUR, PUNJAB):

Social Boycott of Dalits in Bopur (Sangrur, Punjab)

Based on the information appeared in some newspapers on 21th May, regarding the social boycott of Dalits in Baopur village in the Sangrur district, SFS (STUDENTS FOR SOCIETY), DSO (DEMOCRATIC STUDENTS ORGANIZATION) and Lokayat constituted a fact finding team to investigate into the entire matter. While the team interacted with the oppressed Dalits there, the visit also revealed many shocking facts in the village. People in the village informed the fact-finding team that there is no land with the scheduled castes and Backward classes in the village. There are total 81 acres of land with the Panchyat, out of which 27 acres has to be tilled by the Dalits of the village. However, the reality is that the so-called upper castes in the village have dominated so far by playing their cards and keeping the land with themselves. As a result, the Dalits were forced to survive on the mercy of these Jats and other upper castes. This time, the Balmikis and Ravidasi communities (approximately 95 families ) decided to bid in the auction for the land. The outcome was disastrous and the social boycott was imposed on them with many inhuman and oppressive declarations made from the village temple. If anyone tried to keep any contact with them, he/she will be slammed with 21,000 rs. fine. After the police intervention, the two parties arrived on a compromise; however, it was only a sham and on papers as the boycott still continues. Here the role of the administration is questionable as all the culprits are roaming free. The case was registered against two persons only but the police have not tried to deal with the issue of boycott yet.