ਵਿਦਿਆਰਥੀ ਦੋਸਤੋ, ਲੋਕ-ਸਭਾ ਚੋਣਾਂ
ਦੇ ਨਜ਼ਦੀਕ ਹੋਣ 'ਤੇ ਅੱਜ ਦੇਸ਼ ਭਰ ਵਿੱਚ ਸਿਆਸਤ ਦਾ ਮਾਹੌਲ ਗਰਮਾਇਆ ਹੋਇਆ ਹੈ। ਹਰ-ਇੱਕ ਰਾਜਨੀਤਿਕ ਧਿਰ ਭਾਰਤ ਨੂੰ 'ਵਿਕਾਸ' ਦੇ ਰਾਹ ਤੇ ਪਾਉਣ
ਦਾ ਦਾਅਵਾ ਕਰ ਰਹੀ ਹੈ। ਕਾਂਗਰਸ ਆਪਣੇ ਆਰਥਿਕ
ਸੁਧਾਰਾਂ ਰਾਹੀਂ ਦੇਸ਼ ਨੂੰ ਆਰਥਿਕ ਸੰਕਟ ਤੋਂ 'ਬਾਹਰ ਕੱਢਣ ਦੀ ਕੋਸ਼ਿਸ਼' ਕਰ ਰਹੀ ਹੈ, ਕਿਤੇ ਭਾਜਪਾ
ਗੁਜਰਾਤ ਮਾਡਲ ਨੂੰ ਭਾਰਤ ਦੀ ਤਰੱਕੀ ਦੇ ਰਾਹ ਵਜੋਂ ਪੇਸ਼ ਕਰ ਰਹੀ ਹੈ ਅਤੇ ਕਿਤੇ ਨਵੀਂ ਉੱਭਰੀ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਜੜ੍ਹ ਅਤੇ ਵਿਕਾਸ ਦੇ ਰਾਹ ਦਾ ਰੋੜਾ
ਦੱਸ ਕੇ ਇਸ ਨੂੰ ਖ਼ਤਮ ਕਰਨ ਦੇ ਵਾਅਦੇ ਕਰ ਰਹੀ ਹੈ।
ਪਰ 'ਵਿਕਾਸ' ਦੇ ਏਜੇਂਡੇ 'ਤੇ ਹੋ ਰਹੀ ਇਸ ਰੱਸਾ-ਕਸ਼ੀ ਵਿੱਚ ਇਕ ਵੱਡੇ ਤਬਕੇ ਦਾ ਖਿਆਲ ਸਾਰੀ ਚਰਚਾ 'ਚੋਂ ਹੀ ਬਾਹਰ ਹੈ।ਉਹ ਤਬਕਾ ਜੋ ਇੱਕ ਪਾਸੇ ਤਾਂ ਆਪਣੀ ਕਿਰਤ ਨਾਲ ਦੁਨੀਆਂ ਅੰਦਰਲੀ ਹਰ ਚੀਜ਼ ਸਿਰਜ ਰਿਹਾ ਹੈ ਪਰ ਦੂਜੇ ਪਾਸੇ ਵਿਕਾਸ ਦੀਆਂ ਬਹੁ-ਚਰਚਿਤ ਧਾਰਨਾਵਾਂ ਦਾ ਕਹਿਰ ਝੱਲ ਰਿਹਾ ਹੈ ।ਇਹ ਵਰਗ ਹੈ ਸਾਡੇ ਦੇਸ਼ ਦੇ ਕਿਰਤੀ ਕਾਮਿਆਂ ਦਾ। ਅੱਜ ਜਦੋਂ ਨਵ-ਉਦਾਰੀਕਰਨ ਦੇ ਇਸ ਯੁੱਗ ਵਿੱਚ ਵਿਕਾਸ ਦੇ ਮਾਅਨੇ ਲੰਮੀਆਂ ਚੌੜੀਆਂ ਸੜਕਾਂ, ਸੜਕਾਂ 'ਤੇ ਦੌੜਦੀਆਂ ਮਹਿੰਗੀਆਂ ਗੱਡੀਆਂ ਅਤੇ ਵੱਡੇ-ਵੱਡੇ ਸ਼ਾਪਿੰਗ ਮਾਲਾਂ ਤੋਂ ਵੇਖੇ ਜਾ ਰਹੇ ਹੋਣ ਤਾਂ ਇਹ ਕਿਰਤੀ ਵਰਗ ਮਨਮੋਹਨ ਸਿੰਘ ਦੇ ਅਰਥ ਸ਼ਾਸ਼ਤਰ 'ਚ ਕਿਤ ਵੀ ਫਿੱਟ ਨਹੀਂ ਬੈਠਦਾ! ਸਾਰਾ ਦਿਨ ਹੱਡ-ਤੋੜ ਕਮਾਈ ਕਰਨ ਬਾਅਦ ਵੀ ਪੇਟ ਭਰਨ ਦਾ ਸਵਾਲ ਇਹਨਾਂ ਲੋਕਾਂ ਦੀ ਰੋਜ਼ਾਨਾਂ ਜ਼ਿੰਦਗੀ ਵਾਂਗ ਹਾਸ਼ੀਏ 'ਤੇ ਹੀ ਰਹਿੰਦਾ ਹੈ।'ਵਿਕਾਸ' ਨੀਤੀਆਂ ਕਾਰਨ ਵੱਧ ਰਹੀ ਮਹਿੰਗਾਈ ਤੇ ਬੇਰੁਜ਼ਗਾਰੀ ਨੇ ਇੱਕ ਪਾਸੇ ਤਾਂ ਲੋਕਾਂ ਦਾ ਕਚੂੰਬਰ ਕੱਢ ਦਿੱਤਾ ਹੈ ਅਤੇ ਦੂਜੇ ਪਾਸੇ ਭਾਰਤ ਦੇ 100 ਪਰਿਵਾਰ 1/4 ਆਮਦਨ 'ਤੇ ਕਬਜ਼ਾ ਕਰੀ ਬੈਠੇ ਹਨ।
ਵਿਕਾਸ ਦੀ ਇਸ ਅਖੌਤੀ ਪ੍ਰੀਭਾਸ਼ਾ ਦਾ ਕੌੜਾ ਸੱਚ ਪਿਛਲੇ ਦਿਨੀ ਚੰਡੀਗੜ੍ਹ 'ਚ ਸਾਹਮਣੇ ਆਇਆ।ਠੰਡ ਦੇ ਮੌਸਮ ਵਿੱਚ ਹੀ ਸ਼ਹਿਰ ਦੀ ਸਭ ਤੋਂ ਵੱਡੀ ਬਸਤੀ ੫ ਨੰ: ਕਲੋਨੀ ਨੂੰ ਬੇਕਿਰਕੀ ਨਾਲ ਤੋੜ ਦਿੱਤਾ ਗਿਆ। ਲਗਭਗ 2000 ਪੁਲਿਸ-ਕਰਮੀ ਅਤੇ 20 ਬੁਲਡੋਜ਼ਰ ਤੈਨਾਤ ਕਰ 10,000 ਦੀ ਆਬਾਦੀ ਵਾਲੀ 108 ਏਕੜ ਵਿੱਚ ਫੈਲੀ ਬਸਤੀ ਨੂੰ ਸਿਰਫ਼ ਢਾਈ ਦਿਨਾਂ ਅੰਦਰ ਤਹਿਸ-ਨਹਿਸ ਕਰ ਦਿੱਤਾ ਗਿਆ।ਕਰੀਬ 200 ਲੋਕ ਜੋ ਉਜਾੜੇ ਦਾ ਵਿਰੋਧ ਕਰ ਸਕਦੇ ਸਨ, ਉਨ੍ਹਾਂ ਨੂੰ ਭਾਜਪਾ ਦੇ ਲੀਡਰ ਦੁਆਰਾ 'ਜੇਲ-ਭਰੋ ਅੰਦੋਲਨ' ਦਾ ਸੱਦਾ ਦੇ ਕੇ ਜੇਲ੍ਹਾਂ ਵਿੱਚ ਬੰਦ ਕਰਵਾ ਦਿੱਤਾ ਗਿਆ। ਐੱਸ.ਐੱਸ.ਪੀ. ਵੱਲੋਂ ਬਸਤੀ ਨੂੰ ਨਿਰਧਾਰਤ ਸਮੇਂ ਤੋਂ ਕਰੀਬ ਅੱਧੇ ਸਮੇਂ ਵਿੱਚ ਢਾਹਉਣ ਲਈ ਪੁਲਿਸ-ਕਰਮੀਆਂ ਨੂੰ ਵਧਾਈ ਵੀ ਦਿੱਤੀ ਗਈ।'ਸਿਰਜਨਾਤਮਕ ਉਜਾੜੇ' ਹੇਠ ਸ਼ਹਿਰ ਦੀ 'ਸੁੰਦਰਤਾ' ਲਈ ਹਜ਼ਾਰਾਂ ਲੋਕਾਂ ਨੂੰ ਬੇਘਰ ਕਰ ਦਿਤਾ ਗਿਆ।