ਪੀ.
ਯੂ. ਪ੍ਰਸ਼ਾਸਨ ਹਰ ਵਾਰ ਫੀਸ ਵਧਾਉਣ ਲਈ ਹਵਾਲਾ ਦਿੰਦਾ ਹੈ ਕਿ ਯੂਨੀਵਰਸਿਟੀ ਕੋਲ ਫੰਡ ਦੀ ਘਾਟ ਹੈ
|ਉਹ ਫੰਡ ਦੀ ਪੂਰਤੀ ਲਈ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਉੱਤੇ ਦਬਾਅ
ਪਾਉਣ ਦੀ ਥਾਂ ਵਿਦਿਆਰਥੀਆਂ ਉੱਤੇ ਬੋਝ ਪਾਉਂਦੇ ਹਨ| ਇੱਕ ਪਾਸੇ ਪੰਜਾਬ ਸਰਕਾਰ ਕਈ ਸਾਲਾਂ ਤੋਂ 20
ਕਰੋੜ ਦੇ ਫੰਡ ਤੇ ਰੁਕੀ ਹੋਈ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਹਰ ਸਾਲ ਸਿੱਖਿਆ ਉੱਤੇ ਹੋਣ
ਵਾਲੇ ਖਰਚ ਵਿੱਚ ਕਟੌਤੀ ਕਰ ਰਹੀ ਹੈ |ਇਸ ਸਾਲ ਵੀ ‘ਸਭ ਦਾ ਸਾਥ, ਸਭ ਦਾ ਵਿਕਾਸ’ ਦਾ ਨਾਹਰਾ ਦੇਣ
ਵਾਲੀ ਕੇਂਦਰ ਸਰਕਾਰ ਨੇ ਸਿੱਖਿਆ ਦੇ ਫੰਡ ਵਿੱਚੋਂ 11 ਹਜ਼ਾਰ ਕਰੋੜ ਦੀ ਕਟੌਤੀ ਕੀਤੀ ਹੈ | ਕੇਂਦਰ
ਸਰਕਾਰ ਲੰਬੇ ਸਮੇਂ ਤੋਂ ਯੂਨੀਵਰਸਿਟੀ ਨੂੰ ਆਪਣੇ ਫੰਡ ਆਪ ਜੁਟਾਉਣ ਦੀ ਹਦਾਇਤ ਦੇ ਰਹੀ ਹੈ |ਜਿਸ
ਦੇ ਚਲਦੇ ਆਪਣੀ ਯੂਨੀਵਰਸਿਟੀ ਵਿੱਚ ਸੰਨ 2000 ਤੋਂ ਬਾਅਦ ਸਿਰਫ SELF FINANCE ਕੋਰਸ ਹੀ ਸ਼ੁਰੂ
ਕਰੇ ਗਏ ਹਨ ਅਤੇ REGULAR ਕੋਰਸਾਂ ਵਿੱਚੋਂ ਸੀਟਾਂ ਘਟਾਈਆਂ ਜਾ ਰਹੀਆਂ ਹਨ |ਆਪਾਂ ਜਾਣਦੇ ਹਾਂ ਕਿ
ਇਹਨਾਂ SELF FINANCE ਕੋਰਸਾਂ ਦੀ ਫੀਸ ਲਗਭਗ ਪ੍ਰਾਈਵੇਟ ਕਾਲਜਾਂ ਤੇ ਯੂਨੀਵਰਸਿਟੀਆਂ ਦੀ ਫੀਸ ਦੇ
ਬਰਾਬਰ ਹੈ |ਇਸ ਤੋਂ ਵੀ ਅੱਗੇ ਵਧਦੇ ਹੋਏ ਸਰਕਾਰਾਂ ਲਗਾਤਾਰ ਪ੍ਰਾਇਵੇਟ ਕਾਲਜਾਂ
ਤੇ ਯੂਨੀਵਰਸਿਟੀਆਂ ਨੂੰ ਮਾਨਤਾ ਦੇ ਰਹੀ ਹੈ |ਜਿਸ ਦੇ ਚਲਦੇ ਹੋਏ ਦੇਸ਼ ਭਰ ਵਿੱਚ ਸਿੱਖਿਆ ਨੂੰ ਇੱਕ
ਬਜ਼ਾਰੂ ਵਸਤੂ ਬਣਾਇਆ ਜਾ ਰਿਹਾ ਹੈ |ਇਸ ਤਰਾਂ ਫੀਸਾਂ ਦਾ ਸਾਰਾ ਮਸਲਾ ਸਿੱਖਿਆ ਦੇ ‘ਬਜ਼ਾਰੀ ਕਰਨ
ਅਤੇ ਵਪਾਰੀ ਕਰਨ’ ਦੇ ਨਾਲ ਜੁੜਿਆ ਹੋਇਆ ਹੈ |
ਦੋਸਤੋ
ਪਹਿਲਾਂ ਹੀ ਆਪਣੇ ਦੇਸ਼ ਅੰਦਰ ਉੱਚ ਸਿੱਖਿਆ ਬਹੁਤ ਥੋੜੇ ਤਬਕੇ ਨੂੰ ਮਿਲ ਪਾ ਰਹੀ ਹੈ |ਇੱਕ ਸਰਕਾਰੀ
ਅੰਕੜੇ ਮੁਤਾਬਿਕ ਭਾਰਤ ਵਿੱਚ 12th ਤੋਂ ਬਾਅਦ 88% ਵਿਦਿਆਰਥੀ ਸਿੱਖਿਆ ਪ੍ਰਣਾਲੀ ਤੋਂ ਬਾਹਰ ਹੋ
ਜਾਂਦੇ ਹਨ ਜਿਸ ਦਾ ਵੱਡਾ ਕਾਰਨ ਓਹਨਾਂ ਦੀ ਮਾੜੀ ਆਰਥਿਕ ਹਾਲਤ ਹੁੰਦਾ ਹੈ |ਜੇ ਇਸ ਤਰਾਂ ਹੀ
ਫੀਸਾਂ ਵਿੱਚ ਵਾਧਾ ਹੁੰਦਾ ਰਿਹਾ ਤਾਂ ਸਿੱਖਿਆ ਮੱਧ ਵਰਗ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਵੇਗੀ
ਅਤੇ ਇੱਕ ਦਿਨ ਕੁਝ ਕ ਲੋਕਾਂ ਤੱਕ ਸੀਮਿਤ ਹੋ ਕੇ ਰਹਿ ਜਾਵੇਗੀ | ਕਿਸੇ ਵੀ ਦੇਸ਼ ਦੇ ਵਿਕਾਸ ਲਈ
ਸਿੱਖਿਆ ਦੀ ਵੱਡੀ ਭੂਮਿਕਾ ਹੁੰਦੀ ਹੈ |ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਿੱਖਿਆ ਕੋਈ ਬਾਜ਼ਾਰ
ਵਿੱਚ ਵਿਕਣ ਵਾਲੀ ਵਸਤੂ ਨਹੀਂ ਹੈ, ਇਹ ਆਪਣਾ ਹੱਕ ਹੈ | ਇਸ ਲਈ ਆਪਾਂ ਸਾਰਿਆਂ ਨੂੰ ਇੱਕ ਜੁੱਟ ਹੋ
ਕੇ ਇਸ ਫੀਸ ਵਾਧੇ ਦਾ ਵਿਰੋਧ ਕਰਦੇ ਹੋਏ SENATE ਤੇ ਪ੍ਰਸ਼ਾਸਨ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ
ਓਹ ਫੰਡ ਦੀ ਪੂਰਤੀ ਲਈ ਵਿਦਿਆਰਥੀਆਂ ਉੱਤੇ ਬੋਝ ਪਾਉਣ ਦੀ ਥਾਂ ਸਰਕਾਰ ‘ਤੇ ਦਬਾਅ ਪਾਵੇ |
ਸਮਾਂ: ਸ਼ਾਮ 6 ਵਜੇ ਤਰੀਕ: 25 ਅਪ੍ਰੈਲ (ਸ਼ਨੀਵਾਰ)
ਸਟੂਡੈਂਟ ਸੈਂਟਰ ਤੋਂ ਪੀ.ਯੂ. ਮਾਰਕੇਟ
OPPOSE FEE HIKE!! OPPOSE FALSE
CASES !!
STUDENTS UNITY ZINDABAD!!
CONTACT - 8699231476 fb.com/studentsforsociety